ਮੁੰਬਈ: ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮੋਦੀ ਸਰਕਾਰ ਖ਼ਿਲਾਫ਼ ਖੜ੍ਹਾ ਯੋਧਾ ਗਰਦਾਨਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ‘ਦਿੱਲੀ ਵਿੱਚ ਬੈਠੇ ਸ਼ਾਸਕ’ ਇਸ ਕਾਂਗਰਸੀ ਆਗੂ ਤੋਂ ਡਰਦੇ ਹਨ। ਸ਼ਿਵ ਸੈਨਾ ਨੇ ਆਪਣੇ ਪ੍ਰਕਾਸ਼ਨ ‘ਸਾਮਨਾ’ ਦੀ ਸੰਪਾਦਕੀ ਵਿੱਚ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣ ਰਹੇ ਹਨ। ਦਿੱਲੀ ਵਿੱਚ ਬੈਠੇ ਸ਼ਾਸਕ ਰਾਹੁਲ ਗਾਂਧੀ ਤੋਂ ਡਰਦੇ ਹਨ। ਕੀ ਇਹ ਸੱਚ ਨਹੀਂ ਹੈ ਕਿ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾਈ ਗਈ।’’ ਸੰਪਾਦਕੀ ’ਚ ਕਿਹਾ ਗਿਆ ਹੈ, ‘‘ਇਕ ਵਿਅਕਤੀ ਵੀ ਜੇਕਰ ਖ਼ਿਲਾਫ਼ ਹੋਵੇ ਤਾਂ ਤਾਨਾਸ਼ਾਹ ਡਰਦਾ ਹੈ ਅਤੇ ਜੇਕਰ ਉਹ ਇਕੱਲਾ ਯੋਧਾ ਇਮਾਨਦਾਰ ਹੋਵੇ ਤਾਂ ਡਰ ਸੌ ਗੁਣਾ ਵਧ ਜਾਂਦਾ ਹੈ।’’‘ਸਾਮਨਾ’ ਦੀ ਸੰਪਾਦਕੀ ਅਨੁਸਾਰ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਮੁੜ ਕਾਂਗਰਸ ਪ੍ਰਧਾਨ ਬਣ ਰਹੇ ਹਨ। ਸ਼ਿਵ ਸੈਨਾ ਨੇ ਕਿਹਾ ਕਿ ਹਰੇਕ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਭਾਜਪਾ ਕੋਲ ਨਰਿੰਦਰ ਮੋਦੀ ਦਾ ਕੋਈ ਬਦਲ ਨਹੀਂ ਹੈ ਅਤੇ ਕਾਂਗਰਸ ਕੋਲ ਰਾਹੁਲ ਗਾਂਧੀ ਦਾ ਕੋਈ ਬਦਲ ਨਹੀਂ ਹੈ। -ਪੀਟੀਆਈ