ਸਿਓਲ, 19 ਜੂਨ
ਅੱਜ ਰੂਸ ਤੇ ਉੱਤਰੀ ਕੋਰੀਆ ਨੇ ਦੁਵੱਲੇ ਫ਼ੌਜੀ ਸਮਝੌਤੇ ’ਤੇ ਸਹੀ ਪਾਈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਰੂਸ ਅਤੇ ਉੱਤਰੀ ਕੋਰੀਆ ਆਰਥਿਕ ਅਤੇ ਫੌਜੀ ਸਹਿਯੋਗ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕਰਨਗੇ। ਰੂਸੀ ਰਾਸ਼ਟਰਪਤੀ ਨੇ ਪਿਓਂਗਯਾਂਗ ‘ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਪੂਤਿਨ ਨੇ ਯੂਕਰੇਨ ‘ਤੇ ਰੂਸ ਦੀਆਂ ਨੀਤੀਆਂ ਦਾ ਸਮਰਥਨ ਕਰਨ ਲਈ ਉੱਤਰੀ ਕੋਰੀਆ ਦਾ ਧੰਨਵਾਦ ਵੀ ਕੀਤਾ। ਰੂਸ ਨੇ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ।