ਨਵੀਂ ਦਿੱਲੀ: ਲਖਨਊ ਦੇ ਵਿਸ਼ੇਸ਼ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਨੈੱਟਫਲਿਕਸ ਇੰਡੀਆ ਦੇ ਡਾਇਰੈਕਟਰ ਅਭਿਸ਼ੇਕ ਨਾਗ, ਡਾਕੂਮੈਂਟਰੀ ਡਾਇਰੈਕਟਰ ਨਿਕ ਰੀਡ, ਨਿਰਮਾਤਾ ਰੀਵਾ ਸ਼ਰਮਾ ਨੂੰ ਸਹਾਰਾ ਗਰੁੱਪ ਦੀ ਸ਼ਿਕਾਇਤ ਉੱਤੇ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਡਾਕੂਮੈਂਟਰੀ ‘ਬੈਡ ਬੁਆਇ ਬਿਲੀਅਨਰਜ਼’ ਦੇ ਮਾਮਲੇ ਵਿਚ ਜਾਰੀ ਕੀਤੇ ਗਏ ਹਨ। ਸਹਾਰਾ ਦਾ ਕਹਿਣਾ ਹੈ ਕਿ ਕੰਟੈਂਟ ਨਿਰਾਦਰ ਕਰਨ ਵਾਲਾ ਹੈ। ਨੈੱਟਫਲਿਕਸ ਅਧਿਕਾਰੀਆਂ ਨੂੰ 15 ਨਵੰਬਰ ਤੋਂ ਪਹਿਲਾਂ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਨੈੱਟਫਲਿਕਸ ਦੀ ਇਸ ਪੇਸ਼ਕਸ਼ ਵਿਚ ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤਾ ਰੌਏ, ਵਿਜੈ ਮਾਲਿਆ ਤੇ ਨੀਰਵ ਮੋਦੀ ਦੀ ਜ਼ਿੰਦਗੀ, ਤਰੱਕੀ ਤੇ ਹੋਰ ਪੱਖ ਦਿਖਾਏ ਗਏ ਹਨ। ਸਹਾਰਾ ਨੇ ਕੋਲਕਾਤਾ ਵਿਚ ਵੀ ਨੈੱਟਫਲਿਕਸ ਉਤੇ ਹਰਜਾਨੇ ਦਾ ਕੇਸ ਪਾਇਆ ਹੋਇਆ ਹੈ ਤੇ ਨੁਕਸਾਨ ਦੀ ਪੂਰਤੀ ਵਜੋਂ 500 ਕਰੋੜ ਰੁਪਏ ਮੰਗੇ ਹਨ। -ਆਈਏਐਨਐੱਸ