ਲਖਨਊ, 4 ਜੁਲਾਈ
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜ਼ਿਲ੍ਹਾ ਪੰਚਾਇਤ ਮੁਖੀ ਦੀ ਚੋਣ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਹੈ। ਦੂਜੇ ਪਾਸੇ ਆਰਐੱਲਡੀ ਦੇ ਪ੍ਰਧਾਨ ਜੈਅੰਤ ਚੌਧਰੀ ਦੀ ਤਿੱਖੀ ਟਿੱਪਣੀ ਕਰਦਿਆਂ ਉਸ ਨੂੰ “ਸਰਕਾਰੀ ਸ਼ਟਲਰ” ਕਰਾਰ ਦੇ ਦਿੱਤਾ। ਸ਼ਨਿਚਰਵਾਰ ਰਾਤ ਨੂੰ ਟਵੀਟ ਵਿੱਚ, ਨੇਹਵਾਲ ਨੇ ਕਿਹਾ, “ਯੂਪੀ ਵਿੱਚ ਜ਼ਿਲ੍ਹਾ ਪੰਚਾਇਤ ਚੇਅਰਪਰਸਨ ਚੋਣਾਂ ਵਿੱਚ ਵੱਡੀ ਜਿੱਤ ਲਈ ਹਾਰਦਿਕ ਮੁਬਾਰਕਾਂ @ ਯੋਗੀ ਆਦਿੱਤਿਆਨਾਥ ਸਰ।” ਇਸ ਤੋਂ ਡੇਢ ਘੰਟੇ ਬਾਅਦ ਨੇਹਵਾਲ ਦੇ ਟਵੀਟ ’ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜੈਅੰਤ ਚੌਧਰੀ ਨੇ ਟਵੀਟ ਕੀਤਾ “ਸਰਕਾਰੀ ਸ਼ਟਲਰ ਲੋਕ ਰਾਇ ਨੂੰ ਦਬਾਉਣ ਵਾਲੀ ਭਾਜਪਾ ਦੀ ਸਮਰਥਾ ਦੀ ਪ੍ਰਸ਼ੰਸਾ ਕਰ ਰਹੀ ਹੈ। ਮੈਂ ਸਮਝਦਾ ਹਾਂ ਕਿ ਵੋਟਰਾਂ ਨੂੰ ਉਨ੍ਹਾਂ ਦੇ ਫ਼ੈਸਲੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੈਲੀਬ੍ਰਿਟੀਜ਼’ਤੇ ਕਰਾਰਾ ਡ੍ਰਾਪ ਸ਼ਾਟ ਖੇਡਣ ਦੀ ਜ਼ਰੂਰਤ ਹੈ।”