ਲਖਨਊ, 6 ਜਨਵਰੀ
ਉੱਤਰ ਪ੍ਰਦੇਸ਼ ਸਰਕਾਰ ਨੇ ਮੈਨਪੁਰੀ ਵਿਚਲੇ ਸੈਨਿਕ ਸਕੂਲ ਦਾ ਨਾਂ ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਜਨਰਲ ਰਾਵਤ ਲੰਘੇ ਵਰ੍ਹੇ ਦਸੰਬਰ ਮਹੀਨੇ ਇੱਕ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਦਫ਼ਤਰ ਵੱਲੋਂ ਅੱਜ ਇੱਕ ਟਵੀਟ ਰਾਹੀਂ ਦੱਸਿਆ ਗਿਆ, ‘‘ਜਨਰਲ ਰਾਵਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯੂੁਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੈਨਪੁਰੀ ਜ਼ਿਲ੍ਹੇ ’ਚ ਸਥਿਤ ਸੈਨਿਕ ਸਕੂਲ ਦਾ ਨਾਂ ਜਨਰਲ ਬਿਪਿਨ ਰਾਵਤ ਸੈਨਿਕ ਸਕੂਲ ਰੱਖਣ ਦਾ ਫ਼ੈਸਲਾ ਕੀਤਾ ਹੈ।’’ ਜ਼ਿਕਰਯੋਗ ਹੈ ਕਿ ਲੰਘੇ ਵਰ੍ਹੇ 8 ਦਸੰਬਰ ਨੂੰ ਤਾਮਿਲ ਨਾਡੁੂ ਦੇ ਕੁੰਨੂਰ ਨੇੜੇ ਹੋਏ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਫੌਜ ਦੇ 12 ਹੋਰ ਜਵਾਨ ’ਚ ਸ਼ਹੀਦ ਹੋ ਗਏ ਸਨ। ਦੱਸਣਯੋਗ ਹੈ ਕਿ ਸੈਨਿਕ ਸਕੂਲ ਮੈਨਪੁਰੀ ਦੀ ਸ਼ੁਰੂਆਤ 1 ਅਪਰੈਲ 2019 ਨੂੰ ਹੋਈ। -ਪੀਟੀਆਈ