ਜੰਮੂ, 15 ਅਪਰੈਲ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪਤਣ ਵਿਚ ਦਹਿਸ਼ਤਗਰਦਾਂ ਨੇ ਸਰਪੰਚ ਮਨਜ਼ੂਰ ਅਹਿਮਦ ਬਾਂਗਰੂ ’ਤੇ ਗੋਲੀਆਂ ਵਰ੍ਹਾਈਆਂ ਜਿਸ ਦੀ ਹਸਪਤਾਲ ਲਿਜਾਉਣ ਵੇਲੇ ਮੌਤ ਹੋ ਗਈ। ਇਹ ਘਟਨਾ ਗੋਸ਼ਬੁਗ ਖੇਤਰ ਵਿਚ ਵਾਪਰੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਭਾਲ ਲਈ ਖੇਤਰ ਦੀ ਨਾਕਾਬੰਦੀ ਕਰ ਲਈ ਹੈ।