ਨਵੀਂ ਦਿੱਲੀ, 26 ਅਕਤੂਬਰ
ਸੇਬੀ ਨੇ ਆਈਪੀਓ ਰਾਹੀਂ ਇਕੱਠੀ ਕੀਤੀ ਰਾਸ਼ੀ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਬਿਡਲਾ ਪੈਸੇਫਿਕ ਮੇਡਸਪਾ ਲਿਮਟਿਡ, ਯਸ਼ੋਵਰਧਨ ਬਿਡਲਾ ਅਤੇ 8 ਹੋਰਨਾਂ ਕੰਪਨੀਆਂ ’ਤੇ ਸਕਿਊਰਿਟੀ ਬਾਜ਼ਾਰ ਵਿੱਚ ਕਿਸੇ ਤਰ੍ਹਾਂ ਦੀ ਖਰੀਦੋ ਫਰੋਖ਼ਤ ’ਤੇ ਦੋ ਵਰ੍ਹਿਆਂ ਲਈ ਰੋਕ ਲਗਾ ਦਿੱਤੀ ਹੈ। ਬਿਡਲਾ ਪੈਸੇਫਿਕ ਦਾ 65 ਕਰੋੜ ਦਾ ਆਈਪੀਓ ਜੂਨ 2011 ਵਿੱਚ ਆਇਆ ਸੀ। ਸੇਬੀ ਨੇ ਦੇਖਿਆ ਕਿ ਕੰਪਨੀ ਨੇ ਆਈਪੀਓ ਤੋਂ ਇਕੱਠੀ ਕੀਤੀ ਰਾਸ਼ੀ ਦੀ ਵਰਤੋਂ ਸਬੰਧੀ ਵੇਰਵਿਆਂ ਦੀ ਗਲਤ ਜਾਣਕਾਰੀ ਦਿੱਤੀ ਸੀ।-ਏਜੰਸੀ