ਹੈਦਰਾਬਾਦ, 16 ਮਈ
ਦੇਸ਼ ਵਿਚ ਸਪੂਤਨਿਕ ਕਰੋਨਾ ਰੋਕੂ ਟੀਕੇ ਦੀ ਦੂਜੀ ਖੇਪ ਅੱਜ ਰੂਸ ਤੋਂ ਹੈਦਰਾਬਾਦ ਪੁੱਜ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਟੀਕਾ ਅਗਲੇ ਹਫਤੇ ਬਾਜ਼ਾਰ ਵਿਚ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਵੀ ਚਰਚੇ ਹਨ ਕਿ ਸਪੂਤਨਿਕ ਦੀ ਸਿੰਗਲ ਡੋਜ਼ ਨੂੰ ਜਲਦੀ ਹੀ ਮਨਜ਼ੂਰੀ ਮਿਲ ਸਕਦੀ ਹੈ। ਸਪੂਤਨਿਕ ਟੀਕੇ ਨੂੰ ਦੁਨੀਆ ਭਰ ਦੇ 50 ਦੇਸ਼ ਮਾਨਤਾ ਦੇ ਚੁੱਕੇ ਹਨ। ਇਸ ਟੀਕੇ ਦਾ ਨਿਰਮਾਣ ਕਰਨ ਵਾਲੇ ਦਾਅਵਾ ਕਰ ਰਹੇ ਹਨ ਕਿ ਇਹ ਟੀਕਾ 91.6 ਫੀਸਦੀ ਅਸਰਦਾਰ ਹੈ। -ਪੀਟੀਆਈ