ਸੰਯੁਕਤ ਰਾਸ਼ਟਰ, 11 ਜੂਨ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਸੀਨੀਅਰ ਭਾਰਤੀ ਡਿਪਲੋਮੈਟ ਅਮਨਦੀਪ ਸਿੰਘ ਗਿੱਲ ਨੂੰ ਤਕਨਾਲੋਜੀ ਦੇ ਮਾਮਲੇ ਵਿੱਚ ਆਪਣਾ ਦੂਤ ਨਿਯੁਕਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਗਿੱਲ ਨੂੰ ਡਿਜੀਟਲ ਟੈਕਨਾਲੋਜੀ ਦਾ ਉੱਘੇ ਆਗੂ ਵਜੋਂ ਦਰਸਾਇਆ ਹੈ, ਜਿਸ ਕੋਲ ਇਸ ਗੱਲ ਦੀ ਪੁਖਤਾ ਤੇ ਟਿਕਾਊ ਜਾਣਕਾਰੀ ਹੈ।