ਮੰਗਲੁਰੂ: ਸੀਨੀਅਰ ਪੱਤਰਕਾਰ ਬੀ.ਟੀ. ਰੰਜਨ ਦਾ ਸੰਖੇਪ ਬਿਮਾਰੀ ਤੋਂ ਬਾਅਦ ਇੱਥੇ ਅੱਜ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਤੇ ਇਕ ਧੀ ਛੱਡ ਕੇ ਗਏ ਹਨ। ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਦੀ ਪੁਤੂਰ ਤਹਿਸੀਲ ਦੇ ਰਹਿਣ ਵਾਲੇ ਰੰਜਨ ਕਈ ਅਖ਼ਬਾਰਾਂ ਵਿਚ ਕੰਮ ਕਰ ਚੁੱਕੇ ਸਨ। ਇਸ ਵੇਲੇ ਉਹ ਇਕ ਕੰਨੜ ਰੋਜ਼ਾਨਾ ਅਖ਼ਬਾਰ ‘ਹੋਸਾ ਦਿਗੰਥਾ’ ਵਿਚ ਇਕ ਸੀਨੀਅਰ ਰਿਪੋਰਟਰ ਵਜੋਂ ਕੰਮ ਕਰ ਰਹੇ ਸਨ। ਪੁਤੂਰ ਤਹਿਸੀਲ ਪੱਤਰਕਾਰ ਐਸੋਸੀਏਸ਼ਨ ਦੇ ਸੰਸਥਾਪਕ ਸਨ ਅਤੇ ਰਾਜਯੋਤਸਵ ਤੇ ਡਾ. ਸਿਵਰਾਮ ਕਰੰਤ ਬਲਵਾਨ ਐਵਾਰਡ ਪ੍ਰਾਪਤ ਕਰ ਚੁੱਕੇ ਸਨ। -ਪੀਟੀਆਈ