ਤਿਰੂਵਨੰਤਪੁਰਮ, 17 ਅਗਸਤ
‘ਦਿ ਹਿੰਦੂ’ ਅਖਬਾਰ ਦੇ ਊਪ-ਸੰਪਾਦਕ ਐੱਨ.ਜੇ. ਨਾਇਰ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਊਹ 58 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ। ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਊਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਰਾਜਪਾਲ ਨੇ ਟਵੀਟ ਕੀਤਾ, ‘‘ਊਨ੍ਹਾਂ (ਨਾਇਰ) ਦਾ ਪੱਤਰਕਾਰੀ ਪ੍ਰਤੀ ਸਮਰਪਣ ਲੰਬੇ ਸਮੇਂ ਲਈ ਯਾਦ ਰੱਖਿਆ ਜਾਵੇਗਾ। ਮੈਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਾ ਹਾਂ।’’ ਮੁੱਖ ਮੰਤਰੀ ਨੇ ਨਾਇਰ ਦੀ ਕੰਮ ਪ੍ਰਤੀ ਨੈਤਿਕਤਾ ਅਤੇ ਸਮਰਪਣ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਊਹ ਬਿਹਤਰੀਨ ਸਿਆਸੀ ਪੱਤਰਕਾਰ ਸਨ।-ਪੀਟੀਆਈ