ਮੁੰਬਈ: ਵਿਸ਼ਵ ਬਾਜ਼ਾਰ ਵਿੱਚ ਤੇਜ਼ੀ ਦੇ ਚੱਲਦਿਆਂ ਸ਼ੇਅਰ ਬਾਜ਼ਾਰ ਅੱਜ 609.83 ਅੰਕਾਂ ਦੀ ਛਾਲ ਮਾਰ ਕੇ ਪਹਿਲੀ ਵਾਰ 52000 ਅੰਕ ਦੇ ਪਾਰ ਚਲਾ ਗਿਆ ਤੇ ਅਖੀਰ 52,154.13 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਬੈਂਕਿੰਗ ਅਤੇ ਵਿੱਤੀ ਸ਼ੇਅਰਾਂ ਵਿੱਚ ਮਜ਼ਬੂਤੀ ਆਉਣ ਨਾਲ ਇਹ ਉਛਾਲ ਦੇਖਣ ਨੂੰ ਮਿਲਿਆ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰ ਨੇ 500 ਅੰਕਾਂ ਦੀ ਛਾਲ ਲਗਾਈ ਤੇ ਇਕ ਵਾਰ ਇਹ 52,235.97 ਅੰਕਾਂ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚਿਆ। ਇਸੇ ਤਰ੍ਹਾਂ ਐੱਨਐੱਸਈ ਦਾ ਨਿਫਟੀ ਵੀ 151.40 ਅੰਕਾਂ ਦੇ ਵਾਧੇ ਬਾਅਦ ਰਿਕਾਰਡ 15314.70 ਅੰਕ ’ਤੇ ਬੰਦ ਹੋਇਆ। ਇਹ ਵੀ ਇਕ ਵਾਰ 15340 ਅੰਕ ਦੀ ਉਚਾਈ ਤੱਕ ਪਹੁੰਚ ਗਿਆ ਸੀ। -ਪੀਟੀਆਈ