ਮੁੰਬਈ, 3 ਜੁਲਾਈ
ਭਾਰਤੀ ਬਾਜ਼ਾਰ ਦਾ ਸੈਂਸੈਕਸ ਪਹਿਲੀ ਵਾਰ 80,000 ਦੇ ਅੰਕੜੇ ਨੂੰ ਪਾਰ ਕਰ ਗਿਆ ਅਤੇ ਨਿਫਟੀ ਦੇ ਸ਼ੇਅਰਾਂ ਵਿਚ ਵੀ ਵਾਧੇ ਦਾ ਰੁਝਾਨ ਜਾਰੀ ਹੈ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 597.77 ਅੰਕ ਵਧ ਕੇ 80,039.22 ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਨਿਫਟੀ 168.3 ਅੰਕ ਵਧ ਕੇ 24,292.15 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।