ਮੁੰਬਈ: ਭਾਰਤ-ਚੀਨ ਸਰਹੱਦ ’ਤੇ ਅੱਜ ਮੁੜ ਤੋਂ ਤਣਾਅ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੈਂਸੈਕਸ ’ਚ 839 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਸੈਂਸੈਕਸ ’ਚ ਮਜ਼ਬੂਤ ਸ਼ੁਰੂਆਤ ਹੋਈ ਅਤੇ ਸਵੇਰੇ ਕਾਰੋਬਾਰ ’ਚ ਇਹ 40 ਹਜ਼ਾਰ ਅੰਕ ਤੱਕ ਪਹੁੰਚ ਗਿਆ। ਇਸ ਮਗਰੋਂ ਇਸ ’ਚ ਗਿਰਾਵਟ ਆਈ ਅਤੇ ਇਹ ਅਖੀਰ 839 ਅੰਕਾਂ ਦੀ ਗਿਰਾਵਟ ਨਾਲ 38,628.29 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 260.10 ਅੰਕ ਟੁੱਟ ਕੇ 11,387.50 ’ਤੇ ਬੰਦ ਹੋਇਆ। -ਪੀਟੀਆਈ