ਨਵੀਂ ਦਿੱਲੀ: ਪੁਣੇ ਸਥਿਤ ਭਾਰਤੀ ਸੀਰਮ ਇੰਸਟੀਚਿਊਟ ਨੇ ਡਰੱਗ ਰੈਗੂਲੇਟਰ ਤੋਂ ਕੋਵੀਸ਼ੀਲਡ ਦੇ ਬੂਸਟਰ ਡੋਜ਼ ਲਈ ਪ੍ਰਵਾਨਗੀ ਮੰਗੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਕੋਲ ਵੈਕਸੀਨ ਦਾ ਸਟੌਕ ਮੌਜੂਦ ਹੈ ਅਤੇ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਖਤਰੇ ਨਾਲ ਨਜਿੱਠਣ ਲਈ ਬੂਸਟਰ ਡੋਜ਼ ਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ।