ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਦੇਸ਼ ਦੇ ਡਰੱਗ ਰੈਗੂਲੇਟਰ ਤੋਂ ਦੋ ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ’ਚ ਬੂਸਟਰ ਖੁਰਾਕ ਵਜੋਂ ਆਪਣੇ ਕੋਵਿਡ-19 ਰੋਕੂ ਟੀਕੇ ‘ਕੋਵੋਵੈਕਸ’ ਦੀ ਸਮਰੱਥਾ ਦੇ ਮੁਲਾਂਕਣ ਲਈ ਤੀਜੇ ਗੇੜ ਦੇ ਟਰਾਇਲ ਦੀ ਇਜਾਜ਼ਤ ਮੰਗੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਮਾਰਚ ’ਚ ਬਾਲਗਾਂ ’ਚ ਬੂਟਰ ਡੋਜ਼ ਵਜੋਂ ਕੋਵੋਵੈਕਸ ਦੇ ਤੀਜੇ ਗੇੜ ਦੇ ਟਰਾਇਲ ਦੀ ਇਜਾਜ਼ਤ ਦੇ ਦਿੱਤੀ ਸੀ। ਐੱਸਆਈਆਈ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਬਾਰੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਇੱਕ ਅਰਜ਼ੀ ਭੇਜ ਕੇ ਭਾਰਤ ’ਚ ਦੋ ਤੋਂ 18 ਸਾਲ ਉਮਰ ਵਰਗ ਦੇ ਉਨ੍ਹਾਂ ਬੱਚਿਆਂ ’ਤੇ ਤੀਜੇ ਗੇੜ ਦੇ ਟਰਾਇਲ ਦੀ ਇਜਾਜ਼ਤ ਮੰਗੀ ਹੈ ਜੋ ਘੱਟ ਤੋਂ ਘੱਟ ਛੇ ਮਹੀਨੇ ਪਹਿਲਾਂ ਕੋਵੋਵੈਕਸ ਟੀਕੇ ਦੇ ਨਾਲ ਕੋਵਿਡ-19 ਰੋਕੂ ਮੁੱਢਲਾ ਟੀਕਾਕਰਨ ਕਰਵਾ ਚੁੱਕੇ ਹਨ। -ਪੀਟੀਆਈ