ਨਵੀਂ ਦਿੱਲੀ, 3 ਜੂਨ
ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਦੇਸ਼ ਵਿਚ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੂੰ ਕੋਵਿਡ-19 ਟੀਕੇ ਸਪੂਤਨਿਕ-ਵੀ ਦੇ ਉਤਪਾਦਨ ਦੀ ਇਜਾਜ਼ਤ ਲੈਣ ਲਈ ਅਰਜ਼ੀ ਦਿੱਤੀ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਪੁਣੇ ਸਥਿਤ ਕੰਪਨੀ ਨੇ ਟੈਸਟ ਵਿਸ਼ਲੇਸ਼ਣ ਅਤੇ ਟੈਸਟਿੰਗ ਲਈ ਮਨਜ਼ੂਰੀ ਵੀ ਮੰਗੀ ਹੈ। ਇਸ ਸਮੇਂ ਡਾ. ਰੈ.ਡੀ ਦੀਆਂ ਪ੍ਰਯੋਗਸ਼ਾਲਾਵਾਂ ਰੂਸ ਵਿਚ ਸਪੂਤਨਿਕ-ਵੀ ਟੀਕਾ ਭਾਰਤ ਵਿਚ ਤਿਆਰ ਕਰ ਰਹੀਆਂ ਹਨ।