ਨਵੀਂ ਦਿੱਲੀ, 13 ਜੁਲਾਈ
ਰੂਸ ਦੇ ਸਿੱਧੇ ਨਿਵੇਸ਼ ਫੰਡ (ਆਰਡੀਆਈਐੱਫ) ਨੇ ਮੰਗਲਵਾਰ ਨੂੰ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਆਪਣੇ ਪਲਾਂਟਾਂ ’ਚ ਸਪੂਤਨਿਕ ਟੀਕੇ ਦਾ ਉਤਪਾਦਨ ਸਤੰਬਰ ਤੋਂ ਸ਼ੁਰੂ ਕਰੇਗਾ। ਆਰਡੀਆਈਐੱਫ ਨੇ ਬਿਆਨ ਵਿੱਚ ਕਿਹਾ, “ਸਪੂਤਨਿਕ ਟੀਕੇ ਦੀ ਪਹਿਲੀ ਖੇਮ ਸਤੰਬਰ ਵਿੱਚ ਐੱਸਆਈਆਈ ਦੇ ਪਲਾਂਆਂ ਵਿੱਚ ਤਿਆਰ ਹੋਣ ਦੀ ਉਮੀਦ ਹੈ।” ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵੱਖ ਵੱਖ ਧਿਰਾਂ ਸਪੂਤਨਿਕ-ਵੀ ਵੈਕਸੀਨ ਦੀਆਂ 30 ਕਰੋੜ ਤੋਂ ਵੱਧ ਡੋਜ਼ ਦਾ ਉਤਪਾਦਨ ਕਰਨਾ ਚਾਹੁੰਦੀਆਂ ਹਨ।