ਨਵੀਂ ਦਿੱਲੀ: ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਲਬਿੀਆ ਵਿੱਚ ਪਿਛਲੇ ਮਹੀਨੇ ਸੱਤ ਭਾਰਤੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਭਾਰਤ ਵਲੋਂ ਇਨ੍ਹਾਂ ਦੀ ਰਿਹਾਈ ਲਈ ਅਫਰੀਕੀ ਮੁਲਕ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਊੱਤਰ ਪ੍ਰਦੇਸ਼ ਦੇ ਵਸਨੀਕ ਇਨ੍ਹਾਂ ਭਾਰਤੀਆਂ ਨੂੰ ਐਸ਼ਿਵਰਿਫ ਨਾਂ ਦੀ ਥਾਂ ਤੋਂ 14 ਸਤੰਬਰ ਨੂੰ ਊਦੋਂ ਅਗਵਾ ਕੀਤਾ ਗਿਆ ਸੀ ਜਦੋਂ ਇਹ ਭਾਰਤ ਵਾਪਸੀ ਲਈ ਊਡਾਣ ਫੜਨ ਵਾਸਤੇ ਤ੍ਰਿਪੋਲੀ ਹਵਾਈ ਅੱਡੇ ਵੱਲ ਜਾ ਰਹੇ ਸਨ। ਊਨ੍ਹਾਂ ਦੱਸਿਆ, ‘‘ਅਗਵਾ ਕੀਤੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਸਰਕਾਰ ਦੇ ਸੰਪਰਕ ਵਿੱਚ ਹਨ ਅਤੇ ਊਹ ਊਨ੍ਹਾਂ ਨੂੰ ਭਰੋਸਾ ਦਿਵਾਊਣਾ ਚਾਹੁੰਦੇ ਹਨ ਕਿ ਇਸ ਸਬੰਧੀ ਲਬਿੀਆ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਭਾਰਤੀ ਨਾਗਰਿਕਾਂ ਜਲਦੀ ਰਿਹਾਈ ਸੰਭਵ ਹੋ ਸਕੇ।’’
-ਪੀਟੀਆਈ