ਬੰਗਲੁਰੂ, 31 ਮਾਰਚ
ਇੱਥੇ ਗੜਗ ਜ਼ਿਲ੍ਹੇ ਵਿੱਚ ਹਿਜਾਬ ਵਾਲੀਆਂ ਲੜਕੀਆਂ ਨੂੰ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇਣ ਦੀ ਆਗਿਆ ਦੇਣ ’ਤੇ ਸੱਤ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਇਹ ਅਧਿਆਪਕ ਸੀ ਐੱਸ ਪਾਟਿਲ ਸਕੂਲ ਵਿੱਚ ਪ੍ਰੀਖਿਆ ਨਿਰੀਖਕ ਸਨ ਜਦਕਿ ਸੈਂਟਰ ਦੇ ਸੁਪਰਡੈਂਟ ਦੋ ਅਧਿਆਪਕਾਂ ਨੂੰ ਵੀ ਮੁਅੱਤਲੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਾਰਵਾਈ ਕਰਨਾਟਕ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਕਰਨ ’ਤੇ ਕੀਤੀ ਗਈ ਹੈ, ਜਿਸ ਰਾਹੀਂ ਉਡੁੱਪੀ ਦੇ ਸਰਕਾਰੀ ਪ੍ਰੀ-ਯੂਨੀਵਰਸਿਟੀ ਗਰਲਜ਼ ਕਾਲਜ ਦੀਆਂ ਮੁਸਲਿਮ ਲੜਕੀਆਂ ਵੱਲੋਂ ਹਿਜਾਬ ਪਹਿਨਣ ਦੀ ਆਗਿਆ ਨੂੰ ਚੁਣੌਤੀ ਦਿੰਦੀਆਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅਦਾਲਤ ਨੇ ਕਿਹਾ ਸੀ ਹਿਜਾਬ ਲਾਜ਼ਮੀ ਧਾਰਮਿਕ ਰਵਾਇਤ ਦਾ ਹਿੱਸਾ ਨਹੀਂ ਹੈ ਤੇ ਵਿਦਿਆਰਥੀਆਂ ਨੂੰ ਸਕੂਲੀ ਵਰਦੀ ਬਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। -ਪੀਟੀਆਈ