ਮੁੰਬਈ, 24 ਜੂਨਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਸ਼ਰਾਬ ਦੀ ਸਪਲਾਈ ਕਰਨ ਵਾਲੇ ਆਨਲਾਈਨ ਪਲੇਟਫਾਰਮ ’ਤੇ ਦੋਸ਼ ਲਗਾਇਆ ਹੈ ਉਸ ਨੇ ਪੈਸੇ ਲੈ ਕੇ ਸਾਮਾਨ ਦੀ ਸਪਲਾਈ ਨਹੀਂ ਕੀਤੀ। ਉਨ੍ਹਾਂ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸ਼ਬਾਨਾ (70) ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਲਿਵਿੰਗ ਲਿਵਿਕਿਡਜ਼’ ’ਤੇ ਆਰਡਰ ਦਿੱਤਾ ਸੀ ਅਤੇ ਇਸ ਦਾ ਭੁਗਤਾਨ ਕੀਤਾ ਸੀ ਪਰ ਮਾਲ ਨਹੀਂ ਦਿੱਤਾ ਗਿਆ ਸੀ। ਆਪਣੇ ਆਰਡਰ ਲਈ ਕੀਤੇ ਭੁਗਤਾਨ ਨਾਲ ਜੁੜੇ ਵੇਰਵਿਆਂ ਨੂੰ ਸਾਂਝਾ ਕਰਦਿਆਂ, ਉਨ੍ਹਾਂ ਲਿਖਿਆ, ‘ਖ਼ਬਰਦਾਰ ਰਹੋ, ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਭੁਗਤਾਨ ਤਾਂ ਕਰ ਦਿੱਤਾ ਪਰ ਮਾਲ ਨਹੀਂ ਭੇਜਿਆ ਤੇ ਹੁਣ ਉਹ ਫੋਨ ਵੀ ਨਹੀਂ ਚੁੱਕ ਰਹੇ।’ ਅਦਾਕਾਰਾ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿੰਨਾ ਭੁਗਤਾਨ ਕੀਤਾ । ਇਹ ਵੀ ਨਹੀਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਜਾਂ ਨਹੀਂ।