ਨਵੀਂ ਦਿੱਲੀ, 27 ਜੁਲਾਈ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਸਥਾਪਨਾ ਦਿਵਸ ਮੌਕੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ। ਸ਼ਾਹ ਨੇ ਕਿਹਾ ਕਿ ਸੀਆਰਪੀਐੱਫ ਦੇ ਬਹਾਦਰ ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੌਮੀ ਸੁਰੱਖਿਆ ਲਈ ਪੂਰੀ ਤਾਕਤ ਲਗਾ ਦਿੱਤੀ ਅਤੇ ਹਰ ਵਾਰ ਜੇਤੂ ਬਣ ਕੇ ਉੱਭਰੇ। ਸੀਆਰਪੀਐੱਫ ਦੀ ਸਥਾਪਨਾ 27 ਜੁਲਾਈ 1939 ਨੂੰ ਮੂਲ ਰੂਪ ਵਿੱਚ ‘ਕ੍ਰਾਊਨ ਰਿਪਰੈਜ਼ੈਂਟੇਟਿਵਜ਼ ਪੁਲੀਸ’ ਵਜੋਂ ਕੀਤੀ ਗਈ ਸੀ। ਸ਼ਾਹ ਨੇ ਐਕਸ ’ਤੇ ਕਿਹਾ, ‘ਸੀਆਰਪੀਐੱਫ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫੋਰਸ ਦੇ ਸਥਾਪਨਾ ਦਿਵਸ ਦੀਆਂ ਸ਼ੁਭ ਕਾਮਨਾਵਾਂ। ਸੀਆਰਪੀਐੱਫ ਨੇ ਆਪਣੀ ਸਥਾਪਨਾ ਮਗਰੋਂ ਹੀ ਕੌਮੀ ਸੁਰੱਖਿਆ ਨੂੰ ਮਿਸ਼ਨ ਵਜੋਂ ਲਿਆ ਹੈ।’ -ਪੀਟੀਆਈ