ਮੁੰਬਈ/ਹਿੰਗੋਲੀ/ਯਵਤਮਾਲ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਦੇ ਹਿੰਗੋਲੀ ’ਚ ਚੋਣ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਹੈਲੀਕਾਪਟਰ ਤੇ ਬੈਗਾਂ ਦੀ ਜਾਂਚ ਕੀਤੀ ਗਈ। ਸ਼ਾਹ ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਾਸਤੇ ਸੂਬੇ ’ਚ ਹਨ। ਜਹਾਜ਼ ਦੀ ਚੈਕਿੰਗ ਤੋਂ ਬਾਅਦ ਸ਼ਾਹ ਨੇ ਐਕਸ ’ਤੇ ਕਿਹਾ ਕਿ ਭਾਜਪਾ ਆਜ਼ਾਦਾਨਾ ਤੇ ਨਿਰਪੱਖ ਚੋਣਾਂ ’ਚ ਯਕੀਨ ਰੱਖਦੀ ਹੈ ਅਤੇ ਸਾਰੇ ਨੇਮਾਂ ਦੀ ਪਾਲਣਾ ਕਰਦੀ ਹੈ। -ਪੀਟੀਆਈ