ਨਵੀਂ ਦਿੱਲੀ, 20 ਸਤੰਬਰ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿੱਚ ਕਥਿਤ ‘ਬਦਇੰਤਜ਼ਾਮੀ’ ਦਾ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕਰੋਨਾ ਖਿਲਾਫ਼ ਲੜਾਈ ਵਿੱਚ ਪ੍ਰੋੜ ਤੇ ਕਿਰਿਆਸ਼ੀਲ ਵਿਵਸਥਾ ਨਜ਼ਰ ਨਹੀਂ ਆਈ ਤੇ ਪੂਰੀ ਸਰਕਾਰੀ ਮਸ਼ੀਨਰੀ ਵਿੱਚ ‘ਸਿਧਾਂਤਕ ਨੁਕਸ’ ਪੈ ਗਿਆ ਜਾਪਦਾ ਹੈ। ਕਰੋਨਾ ਮਹਾਮਾਰੀ ਨੂੰ ਲੈ ਕੇ ਲੋਕ ਸਭਾ ਵਿੱਚ ਹੋਈ ਚਰਚਾ ਵਿੱਚ ਸ਼ਾਮਲ ਹੁੰਦਿਆਂ ਥਰੂਰ ਨੇ ਕਿਹਾ ਕਿ ਸਰਕਾਰ ਕਰੋਨਾਵਾਇਰਸ ਬਾਰੇ ਦਿਸ਼ਾ ਨਿਰਦੇਸ਼ਾਂ ਤੇ ਵਿਆਪਕ ਰਣਨੀਤੀ ਬਾਰੇ ਸਥਿਤੀ ਸਪਸ਼ਟ ਕਰਨ ਵਿੱਚ ਨਾਕਾਮ ਰਹੀ ਹੈ, ਜਿਸ ਕਰਕੇ ਵਾਇਰਸ ਖ਼ਿਲਾਫ਼ ਲੜਾਈ ਵਿੱਚ ਦੇਸ਼ ਦੇ ਵੱਡੀ ਗਿਣਤੀ ਲੋਕਾਂ ਨੂੰ ਅਜੇ ਵੀ ਤਿਆਰੀਆਂ ਬਾਰੇ ਅਜੇ ਕੋਈ ਵੀ ਜਾਣਦਾਰੀ ਨਹੀਂ ਹੈ। –ਪੀਟੀਆਈ