ਕੋਲਕਾਤਾ, 2 ਅਪਰੈਲ
ਤ੍ਰਿਣਮੂਲ ਕਾਂਗਰਸ ਤੋਂ ਬਾਗ਼ੀ ਹੋਏ ਲੋਕ ਸਭਾ ਮੈਂਬਰ ਅਤੇ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਦੇ ਭਰਾ ਦਬਿਯੇਂਦੂ ਅਧਿਕਾਰੀ ਨੇ ਅੱਜ ਪੂਰਬੀ ਮੇਦਨੀਪੁਰ ਜ਼ਿਲ੍ਹੇ ਦੇ ਮੈਜਿਸਟਰੇਟ ਤੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਖ਼ਦਸ਼ਾ ਜਤਾਇਆ ਹੈ ਕਿ ਨੰਦੀਗ੍ਰਾਮ ਹਲਕੇ ’ਚ ਫਿਰਕੂ ਤਣਾਅ ਵਧ ਸਕਦਾ ਹੈ। ਇਸ ਹਲਕੇ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸ਼ੁਵੇਂਦੂ ਅਧਿਕਾਰੀ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਦਬਿਯੇਂਦੂ ਨੇ ਚਿੱਠੀ ’ਚ ਕਿਹਾ ਹੈ ਕਿ ਨੰਦੀਗ੍ਰਾਮ ’ਚ ਵੋਟਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀਆਂ ਹਨ ਪਰ ਇਲਾਕੇ ’ਚ ਫਿਰਕੂ ਤਣਾਅ ਫੈਲ ਸਕਦਾ ਹੈ। ਉਸ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਖ਼ਿੱਤੇ ’ਚ ਅਮਨੋ ਅਮਾਨ ਕਾਇਮ ਰੱਖਣ ਲਈ ਇਹਤਿਆਤੀ ਕਦਮ ਉਠਾਉਣ। ਇਕ ਅੰਦਾਜ਼ੇ ਮੁਤਾਬਕ ਨੰਦੀਗ੍ਰਾਮ ’ਚ ਮੁਸਲਮਾਨਾਂ ਦੀ 30 ਫ਼ੀਸਦੀ ਆਬਾਦੀ ਹੈ। -ਪੀਟੀਆਈ