ਰਾਮਗੜ੍ਹ (ਝਾਰਖੰਡ), 28 ਅਗਸਤ
ਭਾਰਤੀ ਫ਼ੌਜ ਦੀਆਂ ਪੁਰਾਣੀਆਂ ਰੈਜੀਮੈਂਟਾਂ ਵਿੱਚੋਂ ਇਕ ਸਿੱਖ ਰੈਜੀਮੈਂਟ ਨੇ ਅੱਜ ਆਪਣਾ 175ਵਾਂ ਸਥਾਪਨਾ ਦਿਵਸ ਮਨਾਇਆ। ਇੱਥੇ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਜੰਗੀ ਯਾਦਗਾਰ ’ਤੇ ਰੈਜੀਮੈਂਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਮਾਂਡੈਂਟ ਬ੍ਰਿਗੇਡੀਅਰ ਐੱਮ ਸ੍ਰੀ ਕੁਮਾਰ ਨੇ ਦੱਸਿਆ ਕਿ 1846 ਵਿੱਚ ਗਠਿਤ ਕੀਤੀ ਸਿੱਖ ਰੈਜੀਮੈਂਟ ਨੇ ਸਾਰਾਗੜ੍ਹੀ ਦੀ ਲੜਾਈ (1897) ਸਮੇਤ ਕਈ ਲੜਾਈਆਂ ਤੇ ਜੰਗਾਂ ਅਤੇ ਦੋ ਵਿਸ਼ਵ ਜੰਗਾਂ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪਹਿਲੀ ਭਾਰਤ-ਪਾਕਿਸਤਾਨ ਲੜਾਈ ਦੌਰਾਨ 27 ਅਕਤੂਬਰ 1947 ਨੂੰ ਸ੍ਰੀਨਗਰ ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਸਿੱਖ ਰੈਜੀਮੈਂਟ ਹੀ ਸੀ। -ਪੀਟੀਆਈ