ਨਵੀਂ ਦਿੱਲੀ:
ਥਲ ਸੈਨਾ ਦੀ ਸਿੱਖ ਰੈਜੀਮੈਂਟ ਨੂੰ ਅੱਜ ਤੋਂ ਰਾਸ਼ਟਰਪਤੀ ਭਵਨ ’ਚ ਰਸਮੀ ਆਰਮੀ ਗਾਰਡ ਵਜੋਂ ਤਾਇਨਾਤ ਕਰ ਦਿੱਤਾ ਗਿਆ ਹੈ। ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਨੂੰ ਪਹਿਲੀ ਗੋਰਖਾ ਰਾਈਫਲਜ਼ ਦੀ ਪੰਜਵੀਂ ਬਟਾਲੀਅਨ ਤੋਂ ਇਹ ਜ਼ਿੰਮੇਵਾਰੀ ਮਿਲੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਰਮੀ ਗਾਰਡ ਬਟਾਲੀਅਨ ਦੇ ਤਬਾਦਲਾ ਸਮਾਗਮ ਨੂੰ ਦੇਖਿਆ। ਰਾਸ਼ਟਰਪਤੀ ਭਵਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਰਮੀ ਗਾਰਡ ਬਟਾਲੀਅਨ ਵੱਖ ਵੱਖ ਅਹਿਮ ਸਮਾਗਮਾਂ ਨੂੰ ਗਾਰਡ ਆਫ਼ ਆਨਰ ਦੇਣ, ਗਣਤੰਤਰ ਦਿਵਸ ਪਰੇਡ, ਆਜ਼ਾਦੀ ਦਿਵਸ ਪਰੇਡ, ਬੀਟਿੰਗ ਰੀਟਰੀਟ ਸਮਾਗਮ ਆਦਿ ’ਚ ਰਸਮੀ ਫਰਜ਼ ਨਿਭਾਉਂਦੀ ਹੈ।
-ਆਈਏਐਨਐਸ