ਨਵੀਂ ਦਿੱਲੀ, 1 ਨਵੰਬਰ
ਵੱਖਵਾਦੀ ਜਥੇਬੰਦੀ ਸਿਖਸ ਫਾਰ ਜਸਟਿਸ (ਐੱਸਐੱਫਜੇ) ਨੇ 5 ਨਵੰਬਰ ਨੂੰ ਏਅਰ ਇੰਡੀਆ ਦੀਆਂ ਦਿੱਲੀ ਤੋਂ ਲੰਡਨ ਊਡਾਣਾਂ ’ਚ ਅੜਿੱਕਾ ਪਾਊਣ ਦਾ ਸੱਦਾ ਦਿੱਤਾ ਹੈ। ਇਸ ਐਲਾਨ ਮਗਰੋਂ ਦਿੱਲੀ ’ਚ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਸਿੱਖ ਕਤਲੇਆਮ ਦੇ ਵਿਰੋਧ ’ਚ ਇਹ ਸੱਦਾ ਦਿੱਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਦਿੱਲੀ ਪੁਲੀਸ, ਸੀਆਈਐੱਸਐੱਫ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਹੈ। –ਆਈਏਐਨਐਸ