ਚੰਡੀਗੜ੍ਹ: ਸੋਨੀਪਤ ਦੀ ਅਦਾਲਤ ਨੇ ਅੱਜ ਸਿੰਘੂ ਕਤਲ ਕਾਂਡ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਅਦਾਲਤ ਨੇ ਸਾਰੇ ਨਿਹੰਗ ਸਿੱਖ ਮੁਲਜ਼ਮਾਂ ਦੀ ਪੁਲੀਸ ਹਿਰਾਸਤ ਦੋ ਦਿਨ ਲਈ ਵਧਾ ਦਿੱਤੀ ਸੀ। ਪੁਲੀਸ ਅੱਜ ਸਰਬਜੀਤ ਸਿੰਘ, ਨਰੈਣ ਸਿੰਘ, ਗੋਵਿੰਦਪ੍ਰੀਤ ਸਿੰਘ ਤੇ ਭਗਵੰਤ ਸਿੰਘ ਨੂੰ ਅਦਾਲਤ ਵਿਚ ਲੈ ਕੇ ਆਈ। ਅਧਿਕਾਰੀਆਂ ਨੇ ਕਿਹਾ ਕਿ ਕੇਸ ਵਿਚ ਹੋਰ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਮਾਮਲੇ ’ਚ ਉਨ੍ਹਾਂ ਦੀ ਭੂਮਿਕਾ ਬਾਰੇ ਸੀਸੀਟੀਵੀ ਫੁਟੇਜ ਦੇ ਅਧਾਰ ਉਤੇ ਜਾਂਚ ਜਾਰੀ ਹੈ। -ਪੀਟੀਆਈ