ਪ੍ਰਭੂ ਦਿਆਲ
ਸਿਰਸਾ, 12 ਅਗਸਤ
ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂੁਨੀਆ ਕਾਂਸੀ ਤਗ਼ਮਾ ਜਿੱਤਣ ਮਗਰੋਂ ਲੰਘੀ ਦੇਰ ਸ਼ਾਮ ਆਪਣੇ ਜੱਦੀ ਪਿੰਡ ਜੋਧਕਾਂ ਪੁੱਜ ਗਈ ਜਿਥੇ ਪਰਿਵਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਜੀਆਇਆਂ ਆਖਿਆ। ਸਵਿਤਾ ਦੀ ਮਾਂ ਨੇ ਤਿਲਕ ਲਾ ਕੇ ਧੀ ਨੂੰ ਜੀ ਆਇਆ ਆਖਿਆ ਤੇ ਉਸ ਨੂੰ ਗਲੇ ਲਾਇਆ। ਪਿਤਾ ਮਹਿੰਦਰ ਸਿੰਘ ਪੂਨੀਆ ਨੇ ਧੀ ਨੂੰ ਪਿਆਰ ਦਿੰਦਿਆਂ ਉਲੰਪਿਕ ਵਿੱਚ ਤਗ਼ਮਾ ਜਿੱਤਣ ’ਤੇ ਆਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੇ ਸਵਿਤਾ ਪੂਨੀਆ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਸਵਿਤਾ ਪੂਨੀਆ ਨੇ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦਿਆਂ ਓਲਪਿੰਕ ’ਚ ਤਗ਼ਮਾ ਜਿੱਤਣ ਦੀ ਆਸ ਪ੍ਰਗਟਾਈ।