ਨਵੀਂ ਦਿੱਲੀ, 28 ਅਗਸਤ
ਗ਼ੈਰ-ਭਾਜਪਾ ਸ਼ਾਸਤ ਰਾਜਾਂ ਦੇ ਛੇ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਬੇਨਤੀ ਕੀਤੀ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਨੀਟ ਅਤੇ ਜੇਈਈ ਪ੍ਰੀਖਿਆਵਾਂ ਕਰਾਉਣ ਦੀ ਕੇਂਦਰ ਵੱਲੋਂ ਆਗਿਆ ਦੇਣ ਆਦੇਸ਼ ’ਤੇ ਮੁੜ ਵਿਚਾਰ ਕੀਤਾ ਜਾਵੇ। ਪੁਨਰ ਵਿਚਾਰ ਪਟੀਸ਼ਨ ਪਾਉਣ ਵਾਲੇ ਮੰਤਰੀਆਂ ਵਿੱਚ ਪੰਜਾਬ ਵੱਲੋਂ ਬਲਬੀਰ ਸਿੰਘ ਸਿੱਧੂ, ਪੱਛਮੀ ਬੰਗਾਲ ਵੱਲੋਂ ਮਲਯ ਘਟਕ, ਝਾਰਖੰਡ ਵੱਲੋਂ ਰਾਮੇਸ਼ਵਰ ਓਰੋਂ, ਰਾਜਸਥਾਨ ਵੱਲੋਂ ਰਘੂ ਸ਼ਰਮਾ, ਛੱਤੀਸਗੜ ਵੱਲੋਂ ਅਮਰਜੀਤ ਭਗਤ ਅਤੇ ਮਹਾਰਾਸ਼ਟਰ ਵੱਲੋਂ ਉਦੈ ਰਵਿੰਦਰ ਸਾਵੰਤ ਸ਼ਾਮਲ ਹਨ।