ਗੰਗਟੋਕ, 3 ਜੂਨ
ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੇ ਸਾਬਕਾ ਮੰਤਰੀ ਕਰਮਾ ਲੋਦੇਨ ਭੂਟੀਆ ਸਮੇਤ ਤਿੰਨ ਨੇਤਾਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ। ਐਸਕੇਐਮ ਦੇ ਮੁਖੀ ਪ੍ਰੇਮ ਸਿੰਘ ਤਮਾਂਗ ਦੇ ਨਿਰਦੇਸ਼ਾਂ ’ਤੇ ਪਾਰਟੀ ਦੇ ਜਨਰਲ ਸਕੱਤਰ (ਹੈਕਸ) ਪਵਨ ਗੁਰੂੰਗ ਨੇ ਭੂਟੀਆ, ਉਪ ਪ੍ਰਧਾਨ (ਸੱਭਿਆਚਾਰ ਵਿੰਗ), ਦੁਰਗਾ ਪ੍ਰਸਾਦ ਪ੍ਰਧਾਨ (ਸਾਬਕਾ ਸਲਾਹਕਾਰ ਅਤੇ ਉਪ-ਪ੍ਰਧਾਨ ਗੇਜ਼ਿੰਗ ਜ਼ਿਲ੍ਹਾ) ਅਤੇ ਅਵਿਨਾਸ਼ ਯਾਖਾ ਨੂੰ ਬਰਖਾਸਤ ਕਰਨ ਵਾਲਾ ਪੱਤਰ ਜਾਰੀ ਕੀਤਾ।