ਸ੍ਰੀਨਗਰ: ਕਸ਼ਮੀਰ ਵਾਦੀ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਅੱਜ ਬਰਫ਼ਬਾਰੀ ਹੋਈ ਤੇ ਮੈਦਾਨੀ ਖੇਤਰਾਂ ਵਿਚ ਮੀਂਹ ਪਿਆ। ਕਈ ਥਾਈਂ ਪਾਰਾ ਆਮ ਨਾਲੋਂ ਸੱਤ ਡਿਗਰੀ ਹੇਠਾਂ ਡਿਗ ਗਿਆ। ਗੁਲਮਰਗ ਵਿਚ ਦੋ ਫੁੱਟ ਤੱਕ ਬਰਫ਼ ਪਈ। ਵਾਦੀ ਦੇ ਕਈ ਹੋਰ ਖੇਤਰਾਂ ਵਿਚ ਹਲਕੀ ਤੋਂ ਦਰਮਿਆਨੀ ਬਰਫ਼ ਪਈ। ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੂਰਾ ਦਿਨ ਪੈਂਦਾ ਰਿਹਾ। ਇਸ ਨਾਲ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ੍ਰੀਨਗਰ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਮੁਤਾਬਕ ਵਾਦੀ ਵਿਚ ਅਗਲੇ ਕੁਝ ਦਿਨਾਂ ਦੌਰਾਨ ਹੋਰ ਮੀਂਹ ਜਾਂ ਬਰਫ਼ ਪੈ ਸਕਦੇ ਹਨ। -ਪੀਟੀਆਈ