ਗੋਪੇਸ਼ਵਰ, 1 ਸਤੰਬਰ
ਉਤਰਾਖੰਡ ਸਥਿਤ ਹਿੰਦੂਆਂ ਦੇ ਪਵਿੱਤਰ ਤੀਰਥ ਅਸਥਾਨ ਬਦਰੀਨਾਥ ਧਾਮ ਵਿੱਚ ਬੁੱਧਵਾਰ ਨੂੰ ਹਲਕੀ ਬਰਫ਼ਬਾਰੀ ਹੋਈ ਜਿਸ ਨਾਲ ਇਲਾਕੇ ਵਿੱਚ ਠੰਢ ਵਧ ਗਈ ਹੈ। ਦੇਵਸਥਾਨਮ ਬੋਰਡ ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਬਦਰੀਨਾਥ ਦੀਆਂ ਪਹਾੜੀਆਂ ਵਿੱਚ ਬਰਫਬਾਰੀ ਮਗਰੋਂ ਧੁੰਦ ਛਾ ਗਈ। ਇਸੇ ਦੌਰਾਨ ਹੇਠਲੇ ਇਲਾਕਿਆਂ ਵਿੱਚ ਮੀਂਹ ਵੀ ਪਿਆ। -ਪੀਟੀਆਈ