ਨਵੀਂ ਦਿੱਲੀ, 29 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਨੇੜੇ ਗਾਜ਼ੀਪੁਰ ਵਿੱਚ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਬੈਰੀਕੇਡਾਂ ਨੂੰ ਹਟਾਉਣ ਬਾਰੇ ਕਿਹਾ ਕਿ ਸਿਰਫ਼ ਬੈਰੀਕੇਡ ਹਟਾਏ ਹਨ ਤੇ ਛੇਤੀ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਾਏ ਜਾਣਗੇ। ਉਨ੍ਹਾਂ ਨੇ ਟਵੀਟ ਕੀਤਾ, ‘‘ਫਿਲਹਾਲ ਸਿਰਫ ਦਿਖਾਵੇ ਦੇ ਬੈਰੀਕੇਡਾਂ ਹਟਾਇਆ ਗਿਆ ਹੈ, ਜਲਦੀ ਹੀ ਤਿੰਨੋਂ ਖੇਤੀਬਾੜੀ ਵਿਰੋਧੀ ਕਾਨੂੰਨਾਂ ਨੂੰ ਵੀ ਹਟਾ ਦਿੱਤਾ ਜਾਵੇਗਾ। ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ!’