ਇੰਦੌਰ, 7 ਮਾਰਚ
ਕਾਂਗਰਸੀ ਸੰਸਦ ਮੈਂਬਰ ਦਿਗਵਿਜੈ ਸਿੰਘ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀ ਜ਼ਿੰਦਗੀ ਨਾਲ ਜੁੜੇ ਤੱਥ ਲੋਕਾਂ ਸਾਹਮਣੇ ਲਿਆਉਣ ਦੇ ਮਕਸਦ ਨਾਲ ਹਿੰਦੂ ਮਹਾਸਭਾ ਵੱਲੋਂ 14 ਮਾਰਚ ਨੂੰ ਯਾਤਰਾ ਕੱਢਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਹਿੰਦੂ ਮਹਾਸਭਾ, ਭਾਜਪਾ ਤੇ ਸੰਘ ਦੇ ‘ਕੁਝ ਤੱਤ’ ਨਫ਼ਰਤ ਦੇ ਸੌਦਾਗਰ ਹਨ। ‘ਗੋਡਸੇ ਯਾਤਰਾ’ ਸਬੰਧੀ ਸਵਾਲ ਦੇ ਜਵਾਬ ’ਚ ਸ੍ਰੀ ਸਿੰਘ ਨੇ ਕਿਹਾ, ‘‘ਭਾਜਪਾ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਹਿੰਦੂ ਮਹਾਸਭਾ ਦੇ ਕੁੱਝ ਲੋਕ ਭਾਰਤ ਦੀ ਸਰਬ ਧਰਮ ਭਾਈਚਾਰੇ ਦੀ ਰਵਾਇਤ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਦੇ ਵਿਰੋਧੀ ਹਨ। ਇਹ ਨਫ਼ਰਤ ਦੇ ਸੌਦਾਗਰ ਹਨ ਅਤੇ ਨਫ਼ਰਤ ਫੈਲਾਅ ਕੇ ਹਿੰਸਾ ਕਰਦੇ ਹਨ।’’ -ਪੀਟੀਆਈ