ਨੋਇਡਾ (ਯੂਪੀ), 6 ਸਤੰਬਰ
ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੀ ਜਾਂਚ ਦੇ ਸਬੰਧ ਵਿੱਚ ਗੋਆ ਪੁਲੀਸ ਸੋਮਵਾਰ ਰਾਤ ਨੋਇਡਾ ਪਹੁੰਚੀ ਅਤੇ ਸੁਸਾਇਟੀ ਦੇ ਮੈਂਬਰਾਂ ਤੋਂ ਪੁੱਛ ਪੜਤਾਲ ਕੀਤੀ। ਗੋਆ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਫੋਗਾਟ ਦਾ ਨੋਇਡਾ ‘ਚ ਫਲੈਟ ਹੈ, ਜਿਸ ਤੋਂ ਬਾਅਦ ਗੋਆ ਪੁਲਸ ਦੀ ਇਕ ਟੀਮ ਆਈ ਅਤੇ ਉਸ ਨੇ ਸੈਕਟਰ 52 ਸਥਿਤ ਅਰਾਵਲੀ ਅਪਾਰਟਮੈਂਟ ਦੇ ਫਲੈਟ ‘ਚ ਰਹਿਣ ਵਾਲੇ ਦੋ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ। ਫਲੈਟ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਹ ਫੋਗਾਟ ਨੂੰ 30,000 ਰੁਪਏ ਪ੍ਰਤੀ ਮਹੀਨਾ ਕਿਰਾਇਆ ਦਿੰਦੇ ਸਨ। ਗੋਆ ਤੋਂ ਆਈ ਪੁਲੀਸ ਟੀਮ ਵਿੱਚ ਇੰਸਪੈਕਟਰ ਅਤੇ ਸਬ-ਇੰਸਪੈਕਟਰ ਸ਼ਾਮਲ ਸਨ। ਗੋਆ ਪੁਲੀਸ ਨੇ ਫੋਗਾਟ ਦੇ ਫਲੈਟ ਦੇ ਨੇੜੇ ਰਹਿੰਦੇ ਨੌਂ ਹੋਰ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਹੈ। ਪੁਲੀਸ ਜਾਣਕਾਰੀ ਇਕੱਤਰ ਕਰਕੇ ਵਾਪਸ ਆ ਗਈ ਹੈ।