ਨਵੀਂ ਦਿੱਲੀ, 21 ਜੁਲਾਈ
ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਅੱਜ ਕਾਂਗਰਸ ਪ੍ਧਾਨ ਸੋਨੀਆ ਗਾਂਧੀ ਤੋਂ ਦੋ ਘੰਟੇ ਪੁੱਛ ਪੜਤਾਲ ਕੀਤੀ ਅਤੇ ਉਨ੍ਹਾਂ ਨੂੰ 25 ਜੁਲਾਈ ਨੂੰ ਪੁੱਛਗਿਛ ਲਈ ਮੁੜ ਸੱਦਿਆ ਹੈ।ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਸਵੇਰੇ ਇਥੇ ਈਡੀ ਦਫ਼ਤਰ ਪਹੁੰਚੀ। ਸ੍ਰੀਮਤੀ ਗਾਂਧੀ (75) ਮੱਧ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ ‘ਤੇ ਵਿਧੁਤ ਲੇਨ ਸਥਿਤ ਜਾਂਚ ਏਜੰਸੀ ਦੇ ਹੈੱਡਕੁਆਰਟਰ ‘ਤੇ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ਨਾਲ ਪੁੱਜੀ। ਹਾਲ ਹੀ ‘ਚ ਕਰੋਨਾ ਤੋਂ ਉਭਰੀ ਕਾਂਗਰਸ ਨੇਤਾ ਨੇ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ। ਦਿੱਲੀ ਪੁਲੀਸ ਨੇ ਸ੍ਰੀਮਤੀ ਗਾਂਧੀ ਦੇ ਜਨਪਥ ਨਿਵਾਸ ਅਤੇ ਈਡੀ ਦਫ਼ਤਰ ਦੇ ਵਿਚਕਾਰ ਇੱਕ ਕਿਲੋਮੀਟਰ ਦੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤਾਇਨਾਤ ਕੀਤੀ ਸੀ। -ਏਜੰਸੀ