ਨਵੀਂ ਦਿੱਲੀ, 18 ਜੁਲਾਈ
ਸੰਸਦ ਦੇ ਭਲਕੇ 19 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦਾ ਸੰਸਦੀ ਗਰੁੱਪ ਨਵੇਂ ਸਿਰੇ ਤੋਂ ਤਿਆਰ ਕੀਤਾ ਹੈ। ਸਭ ਕਿਆਸਰਾਈਆਂ ਖਤਮ ਕਰਦਿਆਂ ਸੋਨੀਆ ਗਾਂਧੀ ਨੇ ਅਧੀਰ ਰੰਜਨ ਚੌਧਰੀ ਨੂੰ ਹੀ ਲੋਕ ਸਭਾ ’ਚ ਪਾਰਟੀ ਦਾ ਆਗੂ ਕਾਇਮ ਰੱਖਿਆ ਹੈ। ਲੋਕ ਸਭਾ ਦੇ ਗਰੁੱਪ ’ਚ ਅਧੀਰ ਰੰਜਨ ਚੌਧਰੀ, ਗੌਰਵ ਗੋਗੋਈ, ਮਨੀਸ਼ ਤਿਵਾੜੀ, ਕੇ ਸੁਰੇਸ਼, ਮਨੀਕਮ ਟੈਗੋਰ, ਸ਼ਸ਼ੀ ਥਰੂਰ ਤੇ ਰਵਨੀਤ ਬਿੱਟੂ ਸ਼ਾਮਲ ਹਨ ਜਦਕਿ ਰਾਜ ਸਭਾ ਦੇ ਗਰੁੱਪ ’ਚ ਮਲਿਕਾਰਜੁਨ ਖੜਗੇ, ਆਨੰਦ ਸ਼ਰਮਾ, ਜੈਰਾਮ ਰਮੇਸ਼, ਅੰਬਿਕਾ ਸੋਨੀ, ਦਿਗਵਿਜੈ ਸਿੰਘ, ਪੀ ਚਿਦੰਬਰਮ ਤੇ ਕੇਸੀ ਵੇਣੂਗੋਪਾਲ ਸਰਕਾਰ ਖ਼ਿਲਾਫ਼ ਹਮਲੇ ਦੀ ਕਮਾਨ ਸੰਭਾਲਣਗੇ। -ਪੀਟੀਆਈ