ਬਰੇਲੀ (ਯੂਪੀ), 7 ਅਪਰੈਲ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਅਪਮਾਨਜਨਕ ਅਤੇ ਭੜਕਾਊ ਟਿੱਪਣੀ ਕਰਨ ਵਾਲੇ ਸਪਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸ਼ਾਜਿਲ ਇਸਲਾਮ ਦੇ ਕਥਿਤ ਤੌਰ ’ਤੇ ਨਾਜਾਇਜ਼ ਢੰਗ ਨਾਲ ਬਣੇ ਪੈਟਰੋਲ ਪੰਪ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਢਾਹ ਦਿੱਤਾ। ਉਹ ਬਰੇਲੀ ਦੀ ਭੋਜੀਪੁਰਾ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕ ਹਨ। ਬਰੇਲੀ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਪਾ ਦੇ ਵਿਧਾਇਕ ਇਸਲਾਮ ਦੇ ਬਰੇਲੀ-ਦਿੱਲੀ ਕੌਮੀ ਰਾਜਮਾਰਗ ’ਤੇ ਪਰਸਾਖੇੜਾ ਵਿੱਚ ਬਣੇ ਪੈਟਰੋਲ ਪੰਪ ਨੂੰ ਬੁਲਡੋਜ਼ਰ ਨੇ ਅੱਜ ਢਾਹ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੈਟਰੋਲ ਪੰਪ ਬਿਨਾਂ ਨਕਸ਼ਾ ਪਾਸ ਕਰਾਏ ਬਣਾਇਆ ਗਿਆ ਸੀ। ਇਸ ਲਈ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਧਰ ਇਸ ਬਾਰੇ ਸਪਾ ਵਿਧਾਇਕ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ