ਨਵੀਂ ਦਿੱਲੀ, 31 ਜੁਲਾਈ
ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚ ਨਾਂ ਦਰਜ ਕਰਵਾਉਣ ਵਾਲੀ ਕਿਸੇ ਵੀ ਅਰਜ਼ੀ ਨੂੰ ‘ਆਧਾਰ ਨੰਬਰ’ ਦੀ ਅਣਹੋਂਦ ਵਿੱਚ ਨਾ ਤਾਂ ਰੱਦ ਕੀਤਾ ਜਾ ਸਕਦਾ ਤੇ ਨਾ ਹੀ ਵੋਟਰ ਸੂਚੀ ਵਿੱਚੋਂ ਨਾਮ ਕੱਟਿਆ ਜਾ ਸਕਦਾ ਹੈ। ਮੌਜੂਦਾ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇਕੱਤਰ ਕਰਨ ਲਈ ਪਹਿਲੀ ਅਗਸਤ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ। ਆਧਾਰ ਨੰਬਰ ਨੂੰ ਵੋਟਰ ਸੂਚੀ ਡੇਟਾ ਨਾਲ ਜੋੜਨ ਲਈ ਸੋਧੇ ਹੋਏ ਰਜਿਸਟਰੇਸ਼ਨ ਫਾਰਮ 6ਬੀ ਵਿੱਚ ਲੋੜੀਂਦੀ ਵਿਵਸਥਾ ਕੀਤੀ ਗਈ ਹੈ। ਉਂਜ ਫਾਰਮ ਵਿੱਚ ਆਧਾਰ ਦੀ ਜਾਣਕਾਰੀ ਭਰਨਾ ਨਿਰੋਲ ਵਾਲੰਟਰੀ ਹੈ। -ਆਈਏਐੱਨਐੱਸ