ਨਵੀਂ ਦਿੱਲੀ, 2 ਮਾਰਚ
ਭਾਰਤ ਵਿੱਚ ਪੰਜ ਸਾਲ ਵਿੱਚ ਪਹਿਲੀ ਸਪੈਟਕ੍ਰਮ ਨਿਲਾਮੀ ਮੰਗਲਵਾਰ ਨੂੰ ਸਮਾਪਤ ਹੋ ਗਈ। ਇਸ ਦੌਰਾਨ ਵੱਖ-ਵੱਖ ਦੂਰਸੰਚਾਰ ਕੰਪਨੀਆਂ ਨੇ 77,814.80 ਕਰੋੜ ਰੁਪਏ ਦਾ ਸਪੈਕਟ੍ਰਮ ਖ਼ਰੀਦਿਆ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਵੱਲੋਂ ਸਭ ਤੋਂ ਵੱਧ ਲਗਪਗ 73 ਫ਼ੀਸਦੀ ਸਪੈਕਟ੍ਰਮ ਖ਼ਰੀਦਿਆ ਗਿਆ। ਸੋਮਵਾਰ ਨੂੰ 2250 ਮੈਗਾਹਰਟਜ਼ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ ਹੋਈ ਸੀ। ਇਸ ਦੀ ਰਾਖਵੀਂ ਕੀਮਤ ਲਗਪਗ ਚਾਰ ਲੱਖ ਕਰੋੜ ਰੁਪਏ ਸੀ। ਦੂਰਸੰਚਾਰ ਸਕੱਤਰ ਅੰਸ਼ੂ ਪ੍ਰਕਾਸ਼ ਨੇ ਕਿਹਾ ਕਿ ਦੋ ਦਿਨ ਦੀ ਨਿਲਾਮੀ ਦੌਰਾਨ 77,814.80 ਕਰੋੜ ਰੁਪਏ ਦਾ 855.60 ਮੈਗਾਹਰਟਜ਼ ਸਪੈਕਟ੍ਰਮ ਖ਼ਰੀਦਿਆ ਗਿਆ। ਇਨ੍ਹਾਂ ਵਿੱਚੋਂ ਰਿਲਾਇੰਸ ਜੀਓ ਨੇ 57,122.65 ਕਰੋੜ ਰੁਪਏ ਦੇ ਸਪੈਕਟ੍ਰਮ ਖ਼ਰੀਦੇ। ਇਸੇ ਤਰ੍ਹਾਂ ਵੋਡਾਫੋਨ ਆਈਡੀਆ ਲਿਮਟਡ ਨੇ 1993.40 ਕਰੋੜ ਰੁਪਏ ਦੀ ਰੇਡੀਓ ਤਰੰਗਾਂ ਲਈ ਬੋਲੀ ਲਾਈ। ਨਿਲਾਮੀ ਦੌਰਾਨ 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼ ਅਤੇ 2300 ਮੈਗਾਹਰਟਜ਼ ਬੈਂਡ ਵਿੱਚ ਬੋਲੀਆਂ ਆਈਆਂ ਸਨ। -ਪੀਟੀਆਈ