ਮੁੰਬਈ, 23 ਅਕਤੂਬਰ
Stock Market: ਸੰਸਥਾਗਤ ਨਿਵੇਸ਼ਕ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੌਰਾਨ ਘਰੇਲੂ ਨਿਵੇਸ਼ਕਾਂ ਵੱਲੋਂ ਲਗਾਤਾਰ ਖਰੀਦਦਾਰੀ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕਾਂ ਵਿੱਚ ਸੁਧਾਰ ਹੋਇਆ। । ਬੀਐੱਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 168.79 ਅੰਕ ਚੜ੍ਹ ਕੇ 80,389.51 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 46.2 ਅੰਕ ਚੜ੍ਹ ਕੇ 24,518.30 ’ਤੇ ਪਹੁੰਚ ਗਿਆ। 30 ਸੈਂਸੈਕਸ ਪੈਕ ਤੋਂ ਬਜਾਜ ਫਾਈਨਾਂਸ ਸਤੰਬਰ 2024 ਨੂੰ ਖਤਮ ਹੋਈ ਦੂਜੀ ਤਿਮਾਹੀ ਵਿੱਚ 4,014 ਕਰੋੜ ਰੁਪਏ ਦੇ ਏਕੀਕ੍ਰਿਤ ਸ਼ੁੱਧ ਲਾਭ ਵਿੱਚ 13 ਪ੍ਰਤੀਸ਼ਤ ਦੇ ਵਾਧੇ ਦੀ ਰਿਪੋਰਟ ਕਰਨ ਤੋਂ ਬਾਅਦ 3 ਪ੍ਰਤੀਸ਼ਤ ਤੋਂ ਉੱਪਰ ਚੜ੍ਹ ਗਿਆ।
ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ, ਨੈਸਲੇ, ਕੋਟਕ ਮਹਿੰਦਰਾ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਅਤੇ ਮਾਰੂਤੀ ਹੋਰ ਵੱਡੇ ਲਾਭ ਲੈਣ ਵਾਲਿਆਂ ਵਿੱਚੋਂ ਸਨ। ਐਨਟੀਪੀਸੀ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ ਅਤੇ ਅਲਟਰਾਟੈਕ ਸੀਮੈਂਟ ਪਛੜ ਗਏ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਮੰਗਲਵਾਰ ਨੂੰ 5,869.06 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। -ਪੀਟੀਆਈ