ਬਾਲਾਸੋਰ: ਭਾਰਤ ਨੇ ਅੱਜ ਦੇਸ਼ ’ਚ ਹੀ ਬਣੀ ਨਵੀਂ ਪੀੜ੍ਹੀ ਦੀ ਦਰਮਿਆਨੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ ਦੀ ਉੜੀਸਾ ਦੇ ਤੱਟ ’ਤੇ ਸਫ਼ਲ ਅਜ਼ਮਾਇਸ਼ ਕੀਤੀ। ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਿਜ਼ਾਈਲ ਏਪੀਜੇ ਅਬਦੁਲ ਕਲਾਮ ਟਾਪੂ ਸਥਿਤ ਮੋਬਾਈਲ ਲਾਂਚਰ ਤੋਂ ਸਵੇਰੇ 9.45 ਵਜੇ ਦਾਗੀ ਗਈ। ਸੂਤਰਾਂ ਨੇ ਦੱਸਿਆ ਕਿ ਠੋਸ ਈਂਧਣ ਵਾਲੀ ਮਿਜ਼ਾਈਲ ਨੇ ਅਜ਼ਮਾਇਸ਼ ਦੌਰਾਨ ਸਾਰੇ ਤੈਅ ਮਾਪਦੰਡ ਪਾਸ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਦੇ ਪੂਰੇ ਰਾਹ ਦੀ ਨਿਗਰਾਨੀ ਰਾਡਾਰ ਨਾਲ ਕੀਤੀ ਗਈ। ਇਹ ਮਿਜ਼ਾਈਲ ਇੱਕ ਹਜ਼ਾਰ ਤੋਂ ਦੋ ਹਜ਼ਾਰ ਕਿਲੋਮੀਟਰ ਤੱਕ ਦੇ ਟੀਚੇ ਨੂੰ ਨਿਸ਼ਾਨਾ ਬਣਾ ਸਕਦੀ ਹੈ। -ਪੀਟੀਆਈ