ਨਵੀਂ ਦਿੱਲੀ: ਭਾਰਤ ਨੇ ਅੱਜ ਟੈਂਕ ਵਿਰੋਧੀ ਮਿਜ਼ਾਈਲ ਨਾਗ ਦਾ ਅੰਤਿਮ ਪ੍ਰੀਖਣ ਰਾਜਸਥਾਨ ਦੇ ਪੋਖਰਨ ’ਚ ਸਫ਼ਲਤਾਪੂਰਬਕ ਮੁਕੰਮਲ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਹ ਮਿਜ਼ਾਈਲ ਰਣਨੀਤਕ ਤੌਰ ’ਤੇ ਨਾਜ਼ੁਕ ਖੇਤਰਾਂ ’ਚ ਤਾਇਨਾਤ ਕੀਤੀ ਜਾਵੇਗੀ। ਮਿਜ਼ਾਈਲ ਰੱਖਿਆ ਖੋਜ ਅਤੇ ਵਿਕਾਸ ਜਥੇਬੰਦੀ (ਡੀਆਰਡੀਓ) ਨੇ ਵਿਕਸਤ ਕੀਤੀ ਹੈ ਅਤੇ ਇਹ ਦੁਸ਼ਮਣ ਟੈਕਾਂ ਨੂੰ ਰਾਤ ਵੇਲੇ ਵੀ ਲੱਭ ਕੇ ਫੁੰਡ ਸਕਦੀ ਹੈ। ਹੁਣ ਇਸ ਮਿਜ਼ਾਈਲ ਦਾ ਉਤਪਾਦਨ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਭਾਰਤੀ ਫ਼ੌਜ ਨੂੰ ਨਾਗ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ