ਨਵੀਂ ਦਿੱਲੀ, 15 ਫਰਵਰੀ
ਸੁਪਰੀਮ ਕੋਰਟ ਨੇ ‘ਫਿਊਚਰ ਰਿਟੇਲ ਲਿਮਿਟਡ (ਐੱਫਆਰਐੱਲ) ਨੂੰ ਰਿਲਾਇੰਸ ਰਿਟੇਲ ਨਾਲ 24,731 ਕਰੋੜ ਰੁਪਏ ਦੇ ਸਾਂਝੇ ਸਮਝੌਤੇ ਲਈ ਕੌਮੀ ਕੰਪਨੀ ਲਾਅ ਟ੍ਰਿਬਿਊਨਲ ਦੀ ਆਗਿਆ ਲੈਣ ਲਈ ਦਿੱਲੀ ਹਾਈ ਕੋਰਟ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਕਿਹਾ,‘ਅਸੀਂ ਐੱਫਆਰਐੱਲ ਨੂੰ ਦਿੱਲੀ ਹਾਈ ਕੋਰਟ ਜਾਣ ਦੀ ਆਗਿਆ ਦੇ ਦਿੱਤੀ ਹੈ। ਅਸੀਂ (ਹਾਈ ਕੋਰਟ ਦੇ) ਇਕਹਰੇ ਜੱਜ ਨੂੰ ਹੁਕਮ ਪਾਸ ਕਰਨ ਦੀ ਬੇਨਤੀ ਕਰਦੇ ਹਾਂ।’ ਜਸਟਿਸ ਏ ਐੱਸ ਬੋਪੰਨਾ ਅਤੇ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਨੂੰ ਇਸ ਵੱਲੋਂ ਦਿੱਤੇ ਗਏ ਹੁਕਮਾਂ ’ਚ ਦਿੱਤੀਆਂ ਗਈਆਂ ਦਲੀਲਾਂ ਤੋਂ ਬਿਨਾਂ ਪ੍ਰਭਾਵਿਤ ਹੋਇਆਂ ਐੱਫਆਰਐੱਲ ਦੀ ਅਪੀਲ ’ਤੇ ਗੌਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ 3 ਫਰਵਰੀ ਨੂੰ ਸਰਵਉੱਚ ਅਦਾਲਤ ਨੇ ਐੱਫਆਰਐੱਲ ਦੀ ਅਪੀਲ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। -ਪੀਟੀਆਈ