ਨਵੀਂ ਦਿੱਲੀ, 14 ਅਪਰੈਲ
ਸੁਪਰੀਮ ਕੋਰਟ ਦੇ 44 ਮੁਲਾਜ਼ਮਾਂ ਨੂੰ ਕਰੋਨਾ ਦੀ ਲਾਗ ਲੱਗਣ ਕਾਰਨ ਜਸਟਿਸ ਸੋਮਵਾਰ ਨੂੰ ਆਪਣੇ ਆਪਣੇ ਘਰਾਂ ਤੋਂ ਅਦਾਲਤਾਂ ਲਗਾਉਣਗੇ ਅਤੇ ਉੱਚ ਅਦਾਲਤ ਦੇ ਬੈਂਚ ਆਪਣੇ ਨਿਰਧਾਰਤ ਸਮੇਂ ਤੋਂ ਇਕ ਘੰਟਾ ਦੇਰੀ ਨਾਲ ਕੇਸਾਂ ਦੀ ਸੁਣਵਾਈ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਦੇ ਕਰੀਬ 50 ਫੀਸਦੀ ਮੁਲਾਜ਼ਮਾਂ ਨੂੰ ਕਰੋਨਾ ਦੀ ਲਾਗ ਲੱਗਣ ਦੀਆਂ ਮੀਡੀਆਂ ਵਿੱਚ ਆਈਆਂ ਖ਼ਬਰਾਂ ’ਤੇ ਉੱਚ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਤੇ ਇਕ ਹਫ਼ਤੇ ਵਿੱਚ 44 ਮੁਲਾਜ਼ਮਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ।