ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਐੱਨਡੀਟੀਵੀ ਦੇ ਪ੍ਰੋਮੋਟਰਾਂ ਪ੍ਰਨੌਏ ਰੋਏ ਤੇ ਰਾਧਿਕਾ ਰੌਏ ਨੂੰ ਰਾਹਤ ਦਿੰਦਿਆਂ ਸਕਿਉਰਿਟੀਜ਼ ਅਪੀਲੀ ਟ੍ਰਿਬਿਊਨਲ (ਸੈਟ) ਨੂੰ ਹਦਾਇਤ ਕੀਤੀ ਹੈ ਕਿ ਉਹ ਰੌਏ ਜੋੜੇ ਦੀਆਂ ਅਪੀਲਾਂ ਨੂੰ ਸੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਲਾਏ ਜੁਰਮਾਨੇ ਦੀ ਅੱਧੀ ਰਕਮ ਜਮ੍ਹਾਂ ਕਰਵਾਉਣ ਲਈ ਜ਼ੋਰ ਨਾ ਪਾਏ। ਐੱਨਡੀਟੀਵੀ ਪ੍ਰੋਮੋਟਰਾਂ ਨੇ ਟ੍ਰਿਬਿਊਨਲ ਦੇ 50 ਫੀਸਦ ਜੁਰਮਾਨਾ ਅਦਾ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। -ਪੀਟੀਆਈ