ਨਵੀਂ ਦਿੱਲੀ, 29 ਅਗਸਤ
ਸੁਪਰੀਮ ਕੋਰਟ ਨੇ ਪਹਿਲੀ ਸਤੰਬਰ ਤੋਂ ਖ਼ਾਸ ਕੇਸਾਂ ਦੀ ਨਿਯਮਤ ਸੁਣਵਾਈ ਸ਼ੁਰੂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੋਵਿਡ-19 ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਮੰਗਲਵਾਰ ਤੋਂ ਵੀਰਵਾਰ ਤੱਕ ਵਿਸ਼ੇਸ਼ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਪਿਛਲੇ ਸਾਲ ਮਾਰਚ ਤੋਂ ਕਰੋਨਾ ਮਹਾਮਾਰੀ ਕਾਰਨ ਵੀਡੀਓ ਕਾਨਫਰੰਸ ਜ਼ਰੀਏ ਕੇੇਸਾਂ ਦੀ ਸੁਣਵਾਈ ਕਰਦੀ ਆ ਰਹੀ ਹੈ। ਕਈ ਬਾਰ ਸੰਸਥਾਵਾਂ ਅਤੇ ਵਕੀਲ ਮੰਗ ਕਰ ਚੁੱਕੇ ਹਨ ਕਿ ਕੇਸਾਂ ਦੀ ਨਿਯਮਤ ਸੁਣਵਾਈ ਤੁਰੰਤ ਸ਼ੁਰੂ ਕੀਤੀ ਜਾਵੇ। ਜਨਰਲ ਸਕੱਤਰ ਨੇ 28 ਅਗਸਤ ਨੂੰ ਜਾਰੀ ਐੱੱਸਓਪੀ ਵਿੱਚ ਸਪੱਸ਼ਟ ਕੀਤਾ ਹੈ ਕਿ ਅਦਾਲਤਾਂ ਫੁਟਕਲ ਕੇਸਾਂ ਦੀ ਸੁਣਵਾਈ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਕਰਦੀਆਂ ਰਹਿਣਗੀਆਂ। -ਪੀਟੀਆਈ