ਨਵੀਂ ਦਿੱਲੀ, 20 ਜੁਲਾਈਸੁਪਰੀਮ ਕੋਰਟ ਨੇ ਕੋਵਿਡ-19 ਦੇ ਜ਼ਿਆਦਾ ਕੇਸਾਂ ਵਾਲੇ ਖੇਤਰਾਂ ਵਿੱਚ ਬਕਰੀਦ ਮੌਕੇ ’ਤੇ ਕੇਰਲ ਸਰਕਾਰ ਵੱਲੋਂ ਦਿੱਤੀ ਛੋਟ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ। ਅਦਾਲਤ ਨੇ ਵਪਾਰੀਆਂ ਦੇ ਦਬਾਅ ਵਿੱਚ ਬਕਰੀਦ ਤੋਂ ਪਹਿਲਾਂ ਢਿੱਲ ਦੇਣ ’ਤੇ ਸਰਕਾਰ ਦੀ ਖਿਚਾਈ ਕੀਤੀ। ਸਰਵਉੱਚ ਅਦਾਲਤ ਨੇ ਕਿਹਾ ਕੇਰਲ ਸਰਕਾਰ ਨੇ ਬਕਰੀਦ ਮੌਕੇ ਇਸ ਤਰ੍ਹਾਂ ਦੀ ਛੋਟ ਦੇ ਕੇ ਦੇਸ਼ ਦੇ ਨਾਗਰਿਕਾਂ ਲਈ ਇਸ ਮਹਾਮਾਰੀ ਦਾ ਖਤਰਾ ਵਧਾ ਦਿੱਤਾ ਹੈ। ਅਦਾਲਤ ਨੇ ਰਾਜ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਬਕਰੀਦ ਦੌਰਾ ਦਿੱਤੀ ਢਿੱਲ ਕਾਰਨ ਕਰੋਨਾ ਫ਼ੈਲਦਾ ਹੈ ਤਾਂ ਉਹ ਕਰਵਾਈ ਕਰੇਗੀ।